ਅਸੀਂ ਤੁਹਾਡੀ ਸਿਹਤ ਜਾਣਕਾਰੀ ਦਾ ਪ੍ਰਬੰਧਨ ਅਤੇ ਵਰਤੋਂ ਕਿਵੇਂ ਕਰਦੇ ਹਾਂ How we manage and use your health information

ਆਕਲੈਂਡ ਰੀਜਨਲ ਪਬਲਿਕ ਹੈਲਥ ਸਰਵਿਸ (ARPHS) ਛੂਤ ਦੀਆਂ ਬਿਮਾਰੀਆਂ ਦੇ ਫੈਲਣ ਨੂੰ ਰੋਕਣ ਅਤੇ ਘੱਟ ਤੋਂ ਘੱਟ ਕਰਨ ਵਿੱਚ ਸ਼ਾਮਲ ਹੈ। ਇਸ ਵਿੱਚ ਕੇਸਾਂ (ਜਿਨ੍ਹਾਂ ਲੋਕਾਂ ਨੂੰ ਛੂਤ ਵਾਲੀ ਬਿਮਾਰੀ ਹੈ ਜਾਂ ਹੋ ਸਕਦੀ ਹੈ) ਅਤੇ ਬਿਮਾਰੀ ਦੇ ਸੰਪਰਕਾਂ (ਕਿਸੇ ਕੇਸ ਤੋਂ ਛੂਤ ਵਾਲੀ ਬਿਮਾਰੀ ਹੋਣ ਦੇ ਜੋਖਮ ਵਾਲੇ ਲੋਕ), ਜਾਂ ਹੋਰ ਸਰੋਤਾਂ ਤੋਂ ਨਿੱਜੀ ਸਿਹਤ ਜਾਣਕਾਰੀ ਪ੍ਰਾਪਤ ਕਰਨਾ ਜਾਂ ਸਟੋਰ ਕਰਨਾ ਸ਼ਾਮਲ ਹੋ ਸਕਦਾ ਹੈ।


ਤੁਹਾਡੀ ਜਾਣਕਾਰੀ ਸਿਹਤ ਜਾਣਕਾਰੀ ਗੋਪਨੀਯਤਾ ਕੋਡ ਅਤੇ ਹੋਰ ਕਾਨੂੰਨ ਦੇ ਅਧੀਨ ਸੁਰੱਖਿਅਤ ਹੈ। 

ਇੰਟਰਵਿਊਆਂ ਦੌਰਾਨ, ਜਾਂ ਹੋਰ ਸਾਧਨਾਂ ਰਾਹੀਂ ਇਕੱਠੀ ਕੀਤੀ ਗਈ ਜਾਣਕਾਰੀ ਦੀ ਵਰਤੋਂ
ਸਿਰਫ ਛੂਤ ਦੀਆਂ ਬਿਮਾਰੀਆਂ ਨੂੰ ਫੈਲਣ ਤੋਂ ਰੋਕਣ ਅਤੇ ਦੂਜਿਆਂ ਨੂੰ ਸੁਰੱਖਿਅਤ ਰੱਖਣ ਲਈ ਕੀਤੀ ਜਾਵੇਗੀ। 

ਇਕੱਤਰ ਕੀਤੀ ਜਾਣਕਾਰੀ ARPHS ਅਤੇ ਨੈਸ਼ਨਲ ਪਬਲਿਕ ਹੈਲਥ ਸਰਵਿਸ ਦੁਆਰਾ ਰੱਖੀ ਜਾਵੇਗੀ, ਜੋ ਕਿ Te Whatu Ora – Health NZ ਦਾ ਹਿੱਸਾ ਹਨ। 

ARPHS ਨੂੰ ਇਕੱਠੀ ਕੀਤੀ ਗਈ ਜਾਣਕਾਰੀ ਨੂੰ, ਛੂਤ ਦੀਆਂ ਬਿਮਾਰੀਆਂ ਨੂੰ ਨਿਯੰਤਰਿਤ ਕਰਨ ਵਿੱਚ ਸ਼ਾਮਲ ਦੂਜਿਆਂ ਨਾਲ ਸਾਂਝਾ ਕਰਨ ਦੀ ਲੋੜ ਹੋ ਸਕਦੀ ਹੈ, ਜਿਵੇਂ ਕਿ ਤੁਹਾਡਾ ਡਾਕਟਰ ਜਾਂ ਹੋਰ ਸਿਹਤ ਸੇਵਾਵਾਂ। ਅਸੀਂ ਇਸ ਬਿਮਾਰੀ ਨੂੰ ਕੰਟਰੋਲ ਕਰਨ ਦੇ ਮਕਸਦ ਨਾਲ ਹੀ ਇਹ ਜਾਣਕਾਰੀ ਸਾਂਝੀ ਕਰਾਂਗੇ। 

ਕੁਝ ਜਾਣਕਾਰੀ ਜਨਤਕ ਕੀਤੀ ਜਾ ਸਕਦੀ ਹੈ, ਜਿਵੇਂ ਕਿ ਕੋਈ ਵੀ ਸਥਾਨ ਅਤੇ ਸਮਾਗਮ ਜਿੱਥੇ ਤੁਸੀਂ ਗਏ ਹੋ। ਇਹ ਉਹਨਾਂ ਲੋਕਾਂ ਨੂੰ ਲੱਭਣ ਵਿੱਚ ਮਦਦ ਕਰਨ ਲਈ ਹੈ ਜਿਨ੍ਹਾਂ ਨੇ ਤੁਹਾਡੇ ਨਾਲ ਸੰਪਰਕ ਕੀਤਾ ਹੈ। ਤੁਹਾਡੀ ਨਿੱਜੀ ਜਾਣਕਾਰੀ ਜਨਤਕ ਤੌਰ 'ਤੇ ਸਾਂਝੀ ਨਹੀਂ ਕੀਤੀ ਜਾਵੇਗੀ। 

ਜੇਕਰ ਤੁਸੀਂ ਚਾਹੋ ਤਾਂ ਤੁਸੀਂ ਆਪਣੀ ਸਿਹਤ ਜਾਣਕਾਰੀ ਤੱਕ ਪਹੁੰਚ ਕਰ ਸਕਦੇ ਹੋ, ਅਤੇ ਜੇਕਰ ਤੁਹਾਨੂੰ ਲੱਗਦਾ ਹੈ ਕਿ ਇਹ ਗਲਤ ਜਾਂ ਗੁੰਮਰਾਹਕੁੰਨ ਹੈ ਤਾਂ ਤੁਸੀਂ ਇਸ ਨੂੰ ਠੀਕ ਕਰਨ ਲਈ ਕਹਿ ਸਕਦੇ ਹੋ। 

ਤੁਸੀਂ ਆਪਣੀ ਸਿਹਤ ਦੀ ਜਾਣਕਾਰੀ ਦੀ ਗੋਪਨੀਯਤਾ ਬਾਰੇ ਕਿਸੇ ਵੀ ਚਿੰਤਾ ਨੂੰ ਆਪਣੇ ਸਬੰਧਿਤ ਸਿਹਤ ਜ਼ਿਲ੍ਹਾ ਗੋਪਨੀਯ ਅਧਿਕਾਰੀ ਜਾਂ ਗੋਪਨੀਯਤਾ ਕਮਿਸ਼ਨਰ ਦੇ ਦਫ਼ਤਰ ਨੂੰ ਭੇਜ ਸਕਦੇ ਹੋ। 

Office of the Privacy Commissioner (external link)

ਜੋ ਜਾਣਕਾਰੀ ਅਸੀਂ ਤੁਹਾਡੇ ਤੋਂ ਮੰਗਦੇ ਹਾਂ, ਉਹ ਛੂਤ ਦੀਆਂ ਬਿਮਾਰੀਆਂ ਦੇ ਫੈਲਣ ਨੂੰ ਕੰਟਰੋਲ ਕਰਨ ਲਈ ਮਹੱਤਵਪੂਰਨ ਹੈ। ਜੇਕਰ ਤੁਸੀਂ ਉਹ ਜਾਣਕਾਰੀ ਨਹੀਂ ਦਿੰਦੇ ਹੋ, ਤਾਂ ਇਹਨਾਂ ਬਿਮਾਰੀਆਂ ਨੂੰ ਕਾਬੂ ਕਰਨਾ ਹੋਰ ਵੀ ਮੁਸ਼ਕਲ ਹੋ ਸਕਦਾ ਹੈ। ਕਦੇ-ਕਦਾਈਂ, ਅਸੀਂ ਤੁਹਾਨੂੰ ਸਿਹਤ ਐਕਟ ਦੇ ਤਹਿਤ ਜਾਣਕਾਰੀ ਦੇਣ ਦੀ ਮੰਗ ਕਰ ਸਕਦੇ ਹਾਂ।